ਸਮੈਦਿਕ ਵਿਖੇ 13 ਅਗਸਤ ਨੂੰ ਨਵੇਂ ਸ਼੍ਰੀ ਸੱਚਖੰਡ ਸਾਹਿਬ ਜੀ ਦੇ ਉਦਘਾਟਨੀ ਅਰਦਾਸ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ

ਲੰਡਨ -12 ਅਗਸਤ (ਰਾਜਵੀਰ ਸਮਰਾ )ਸਮੈਦਿਕ ਚ ਗੁਰਦਆਰਾ ਬਾਬਾ ਸੰਗ ਜੀ ਵਿਖੇ ਐਤਵਾਰ 13 ਅਗਸਤ ਨੂੰ ਸ਼੍ਰੀ ਸੱਚਖੰਡ ਸਾਹਿਬ ਜੀ ਦੇ ਉਦਘਾਟਨ ਸਬੰਧੀ ਅਰਦਾਸ ਕੀਤੀ ਜਾਵੇਗੀ ,ਜਿਸ ਦੇ ਵਿੱਚ ਸਮੂਹ ਸੰਗਤ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ |ਸਿੱਖ ਕੌਸ਼ਲ ਵਲੋ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਇਸ ਨਵੇ ਸ਼੍ਰੀ ਸੱਚਖੰਡ ਸਾਹਿਬ ਜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਤਕ ਸਰੂਪ ਸਾਭੇ ਜਾ ਸਕਦੇ ਹਨ.ਜਿਥੇ ਇਹ ਸਰੂਪ ਲੋੜ ਪੈਣ ਤੇ ਕਿਸੇ ਧਾਰਮਿਕ ਕਾਰਜ ਲਈ ਲਿਜਾਏ ਜਾ ਸਕਣਗੇ |ਪਿਛਲੇ ਕਈ ਸਾਲਾ ਤੋ ਭਾਰਤ ਅਤੇ ਯੂ.ਕੇ ਵਿੱਚ ਬਹੁਤ ਸਾਰੇ ਗੁਰਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਕੋਸ਼ਿਸ਼ ਕਰ ਰਹੇ ਹਨ ,ਜਿਨਾ ਵਿੱਚ ਕਈ ਪਾਵਨ ਸਰੂਪਾ ਦੀ ਇਕੋ ਸਮੇ ਢੁਆਈ ਤੋ ਇਲਾਵਾ ਇੰਨਾ ਦੀ ਸੰਭਾਲ ਅਤੇ ਵਰਤੋ ਵੀ ਸ਼ਾਮਿਲ ਹੈ |ਸਤਿਕਾਰ ਕਮੇਟੀ ਯੂ .ਕੇ ਦੇ ਸੇਵਾਦਾਰ ਵਲੋ ਵੀ ਸੰਗਤ ਦੇ ਸਹਿਯੋਗ ਨਾਲ ਇਸੇ ਸਬੰਧ ਵਿੱਚ ਕੋਸ਼ਿਸ਼ਾ ਕਰਕੇ ਨਵੇ ਸ਼੍ਰੀ ਸਚਖੰਡ ਸਾਹਿਬ ਜੀ ਦੀ ਤਿਆਰੀ ਕੀਤੀ ਗਈ ਹੈ| ਇਨਾ ਸੇਵਾਦਾਰਾ ਦੀਆ ਕੋਸ਼ਿਸਾ ਨੂੰ ਵੇਖਦਿਆ ਸੰਗਤ ਨੰ ਇਸ ਅਰਦਾਸ ਸਮਾਗਮ ਵਿੱਚ ਵੱਧ ਤੋ ਵੱਧ ਗਿਣਤੀ ਚ ਸ਼ਾਮਿਲ ਹੋਣ ਦੀ ਅਪੀਲ ਹੈ |