ਰਾਖੀ ਸਾਵੰਤ ਅਦਾਲਤ ‘ਚ ਨਹੀਂ ਹੋਈ ਪੇਸ਼, ਗ੍ਰਿਫਤਾਰੀ ਵਾਰੰਟ ਹੋਏ ਜਾਰੀ

ਲੁਧਿਆਣਾ— ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੂੰ ਲੁਧਿਆਣਾ ਦੀ ਸਥਾਨਕ ਅਦਾਲਤ ‘ਚ ਅੱਜ ਪੇਸ਼ੀ ਹੈ ਪਰ ਉਹ ਅੱਜ ਅਦਾਲਤ ‘ਚ ਪੇਸ਼ ਨਹੀਂ ਹੋਈ ਹੈ ਜਿਸ ਕਾਰਨ ਅਦਾਲਤ ਵਲੋਂ ਮੁੜ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਰਾਖੀ ਸਾਵੰਤ ਨੇ ਅਗਲੀ ਜਮਾਨਤ ਦੀ ਤਾਰੀਕ ਵਧਾਉਣ ਲਈ ਅਰਜੀ ਦਿੱਤੀ ਹੈ। ਜਿਸ ‘ਤੇ ਸੈਸ਼ਨ ਅਦਾਲਤ 8 ਅਗਸਤ ਨੂੰ ਕਾਰਵਾਈ ਕਰੇਗੀ।
ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਨੇ ਭਗਵਾਨ ਵਾਲਮੀਕਿ ਜੀ ਦੇ ਖਿਲਾਫ ਵਿਵਾਦਤ ਟਿੱਪਣੀ ਕੀਤੀ ਸੀ । ਇਸ ਮਾਮਲੇ ਵਿਚ ਉਸ ਦੇ ਖਿਲਾਫ ਅਪਰਾਧਕ ਸ਼ਿਕਾਇਤ ਕੀਤੀ ਗਈ ਸੀ । ਅਦਾਲਤ ਵੱਲੋਂ ਸੰਮਨ ਭੇਜੇ ਜਾਣ ‘ਤੇ ਵੀ ਉਹ ਪੇਸ਼ੀ ਲਈ ਨਹੀਂ ਆਈ, ਜਿਸ ਕਰਕੇ ਉਸ ਦੇ ਖਿਲਾਫ ਗ੍ਰਿਫਤਾਰੀ ਮੁੜ ਵਾਰੰਟ ਜਾਰੀ ਕੀਤਾ ਗਿਆ ਹੈ ।