ਬਰਮਿੰਘਮ ਵਿੱਚ ਰੇਲਵੇ ਸਟੇਸ਼ਨ ਨੇੜੇ ਨਾਬਾਲਗ ਬੱਚੀ ਨਾਲ ਬਲਾਤਕਾਰ ਦੇ ਦੋਸ਼ ਚ ਰਾਹੀ ਖਿਲਾਫ਼ ਮੁਕੱਦਮਾ ਦਰਜ

ਲੰਡਨ -12 ਅਗਸਤ (ਰਾਜਵੀਰ ਸਮਰਾ )ਬਰਮਿੰਘਮ ਸ਼ਹਿਰ ਚ ਰੇਲਵੇ ਸਟੇਸ਼ਨ ਨੇੜੇ ਇਕ 14 ਸਾਲਾ ਲੜਕੀ ਨਾਲ ਇਕੋ ਰਾਤ ਵਿੱਚ ਦੋ ਵਾਰ ਬਲਾਤਕਾਰ ਹੋਣ ਦੇ ਮਾਮਲੇ ਚ ਇਕ ਏਸ਼ੀਅਨ ਬੰਦੇ ਖਿਲਾਫ਼ ਬਲਾਤਕਾਰ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ| ਜਦ ਕੇ ਦੂਜੇ ਹਮਲਾਵਰ ਦੀ ਭਾਲ ਅਜੇ ਜਾਰੀ ਹੈ |27 ਸਾਲਾ ਖੁਰਮ ਰਾਹੀ ਵਾਸੀ ਸਮੈਦਿਕ ਨੂੰ ਬੀਤੇ ਦਿਨੀ ਬਲਾਤਕਾਰ ਦੇ ਦੋਸ਼ ਤਹਿਤ ਬਰਮਿੰਘਮ ਮੈਜਿਸ੍ਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ |ਇਹ ਮਾਮਲਾ ਬੀਤੀ 25 ਜੁਲਾਈ ਨੂੰ ਬਰਮਿੰਘਮ ਵਿੱਚ ਵਿੱਟਨ ਸਟੇਸ਼ਨ ਨੇੜੇ ਵਿਲਾ ਪਾਰਕ ਦੇ ਨਾਲ ਸਬੰਧਤ ਹੈ |ਜਦੋ ਇਕ 14 ਸਾਲਾ ਬੱਚੀ ਨੂੰ ਰਾਹੀ ਵਲੋ 8 ਕੁ ਵਜੇ ਬਲਾਤਕਾਰ ਦਾ ਨਿਸ਼ਾਨਾ ਬਣਾਇਆ ਗਿਆ ਸੀ |ਜਦੋ ਪੀੜਤ ਬੱਚੀ 2 ਕੁ ਵਜੇ ਸਟੇਸ਼ਨ ਵਿਚੋ ਡਿੱਗਦੀ ਢਹਿੰਦੀ ਬਾਹਰ ਆਈ ਤਾ ਉਸ ਨੇ ਇਕ ਕਾਰ ਚਾਲਕ ਤੋ ਮੱਦਦ ਮੰਗੀ ਤਾ ਉਸ ਕਾਰ ਚਾਲਕ ਨੇ ਵੀ ਉਸ ਬੱਚੀ ਨੂੰ ਬਲਾਤਕਾਰ ਦਾ ਨਿਸ਼ਾਨਾ ਬਣਾਇਆ ਦੱਸਿਆ ਜਾਂਦਾ ਹੈ |ਰਾਹੀਂ ਨੇ ਪੇਸ਼ੀ ਦੋਰਾਨ ਕੇਵਲ ਆਪਣੇ ਨਾਮ ਅਤੇ ਪਤੇ ਦੀ ਪੁਸ਼ਟੀ ਕੀਤੀ| ਉਸ ਵਲੋ ਜਮਾਨਤ ਲਈ ਕੋਈ ਦਰਖ਼ਾਸਤ ਨਹੀ ਦਿੱਤੀ ਗਈ |ਅਦਾਲਤ ਨੇ ਇਹ ਕੇਸ 28 ਅਗਸਤ ਨੂੰ ਬਰਮਿੰਘਮ ਕਰਾਉਨ ਕੋਰਟ ਵਿੱਚ ਭੇਜੇ ਜਾਣ ਤਕ ਰਾਹੀ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ|