ਪੁੱਤਰ ਅਤੇ ਪਤਨੀ ਦੀ ਮੌਤ ਸਬੰਧੀ ਰਸਮਿੰਦਰ ਸਿੰਘ ਵਿਰੁੱਧ ਮੁਕੱਦਮਾ ਸ਼ੁਰੂ

ਲੰਡਨ,( ਰਾਜਵੀਰ ਸਮਰਾ)-ਲੈਸਟਰ ਸ਼ਹਿਰ ਦੇ ਇਕ ਪੰਜਾਬੀ ‘ਤੇ ਭਾਰੀ ਮੀਂਹ ਵਿਚ ਤੇਜ਼ ਗੱਡੀ ਚਲਾਉਂਦਿਆਂ ਆਪਣੀ ਪਤਨੀ, ਪੁੱਤਰ ਦੀ ਮੌਤ ਹੋਣ ਲਈ ਜ਼ਿੰਮੇਵਾਰ ਹੋਣ ਦੇ ਦੋਸ਼ਾਂ ਤਹਿਤ ਅਦਾਲਤ ‘ਚ ਮੁਕੱਦਮਾ ਸ਼ੁਰੂ ਹੋ ਗਿਆ ਹੈ | ਦੂਜੇ ਪਾਸੇ ਉਕਤ ਪੰਜਾਬੀ ਨੇ ਆਪਣੇ ‘ਤੇ ਲੱਗੇ ਅਣਗਹਿਲੀ ਨਾਲ ਗੱਡੀ ਚਲਾਉਣ ਦੇ ਦੋਸ਼ਾਂ ਨੰੂ ਨਕਾਰਿਆ ਹੈ | ਇਸ ਸਬੰਧੀ ਲੈਸਟਰ ਦੀ ਅਦਾਲਤ ‘ਚ ਚੱਲ ਰਹੇ ਮੁਕੱਦਮੇ ਤਹਿਤ ਰਸ਼ਮਿੰਦਰ ਸਿੰਘ ‘ਤੇ ਦੋਸ਼ ਹੈ ਕਿ ਉਸ ਨੇ ਭਾਰੀ ਮੀਂਹ ਵਿਚ ਆਪਣੀ ਕਾਰ ਤੇਜ਼ ਗਤੀ ਨਾਲ ਚਲਾਈ ਸੀ, ਜਿਸ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਹਾਦਸੇ ‘ਚ ਉਕਤ ਪੰਜਾਬੀ ਦੀ ਪਤਨੀ ਅੰਮਿ੍ਤ, 14 ਸਾਲਾ ਲੜਕਾ ਤਰਨ ਦੀ ਮੌਤ ਹੋ ਗਈ ਸੀ | ਇਸ ਹਾਦਸੇ ‘ਚ ਉਸ ਦੀ ਪੁੱਤਰੀ ਵੀ ਗੰਭੀਰ ਜ਼ਖ਼ਮੀ ਹੋ ਗਈ ਸੀ | ਰਸ਼ਮਿੰਦਰ ਸਿੰਘ ਨੇ ਇਸ ਸਬੰਧੀ ਅਦਾਲਤ ‘ਚ ਆਪਣਾ ਪੱਖ ਪੇਸ਼ ਕਰਦਿਆਂ ਦੱਸਿਆ ਕਿ ਹਾਦਸੇ ਮੌਕੇ ਕਾਰ ‘ਚ ਸਵਾਰ ਹੋਏ ਇਕ ਨੇ ਉਸ ਦਾ ਹੱਥ ਅਤੇ ਸਟੇਰਿੰਗ ਵੀਲ ਫੜ ਲਿਆ ਸੀ, ਜਿਸ ਕਰ ਕੇ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ | ਸਰਕਾਰੀ ਪੱਖ ਦੇ ਵਕੀਲਾਂ ਨੇ ਅਦਾਲਤ ਨੰੂ ਦੱਸਿਆ ਸੀ ਕਿ ਮੀਂਹ ਪੈਣ ਕਰ ਕੇ ਸੜਕ ਬਹੁਤ ਗਿੱਲੀ ਸੀ ਅਤੇ ਜੇਕਰ ਕਾਰ ਦੀ ਸਪੀਡ ਘੱਟ ਹੁੰਦੀ ਤਾਂ ਇਹ ਹਾਦਸਾ ਨਹੀਂ ਸੀ ਵਾਪਰਨਾ | ਇਸ ਮੁਕੱਦਮੇ ਦੀ ਸੁਣਵਾਈ ਅਜੇ ਅਦਾਲਤ ‘ਚ ਵਿਚਾਰ ਅਧੀਨ ਹੈ |