ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵੱਲੋਂ ਨਾਟਕ ਅਦਾਕਾਰ ਅਨੀਤਾ ਸ਼ਬਦੀਸ਼ ਦਾ ਵਿਸ਼ੇਸ਼ ਸਨਮਾਨ

ਲੈਸਟਰ (ਇੰਗਲੈਂਡ), 11 ਅਗਸਤ (ਸੁਖਜਿੰਦਰ ਸਿੰਘ ਢੱਡੇ)-ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵੱਲੋਂ ਪ੍ਰਸਿੱਧ ਨਾਟਕ ਅਦਾਕਾਰਾ ਅਨੀਤਾ ਸ਼ਬਦੀਸ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸਹੋਤਾ ਦੀ ਅਗਵਾਈ ‘ਚ ਕਰਵਾਏ ਸਨਮਾਨ ਸਮਾਰੋਹ ਮੌਕੇ ਅਨੀਤਾ ਸ਼ਬਦੀਸ਼ ਵੱਲੋਂ ਵੱਖ-ਵੱਖ ਦੇਸ਼ਾਂ ‘ਚ ਪੰਜਾਬੀ ਨਾਟਕਾਂ ਰਾਹੀਂ ਕੀਤੀ ਜਾ ਰਹੀ ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਪੰਜਾਬੀ ਨੂੰ ਪ੍ਰਫੁੱ ਲਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਬਦਲੇ ਦਲਜੀਤ ਸਿੰਘ ਸਹੋਤਾ ਵੱਲੋਂ ਅਨੀਤਾ ਸ਼ਬਦੀਸ਼ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਅਨੀਤਾ ਸ਼ਬਦੀਸ਼ ਵੱਲੋਂ ਪੰਜਾਬੀ ਮਾਂ-ਬੋਲੀ ਲਈ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਸ: ਸਹੋਤਾ ਵੱਲੋਂ ਪ੍ਰਸੰਸਾ ਵੀ ਕੀਤੀ ਗਈ | ਇਸ ਮੌਕੇ ਸੁਰਿੰਦਰ ਸਿੰਘ ਅਠਵਾਲ, ਦਲਜੀਤ ਸਿੰਘ ਖਹਿਰਾ, ਕੁਲਵੀਰ ਸਿੰਘ ਖੱਖ, ਕਰਨੈਲ ਸਿੰਘ, ਕਿੰਗਕਾਂਗ ਸਿੰਘ, ਰੇਡੀਓ ਪੇਸ਼ਕਾਰਾ ਮਨਜਿੰਦਰ ਕੌਰ ਪੁਰੇਵਾਲ, ਪੇਸ਼ਕਾਰਾ ਰਾਜਵਿੰਦਰ ਕੌਰ ਗਿੱਲ, ਪੇਸ਼ਕਾਰਾ ਕੁਲਵੰਤ ਕੌਰ, ਆਦਿ ਹਾਜ਼ਰ ਸਨ |