ਆਮਿਰ-ਕਿਰਣ ਤੋਂ ਬਾਅਦ ਹੁਣ ਰਿਚਾ ਚੱਢਾ ਵੀ ਹੋਈ ਸਵਾਈਨ ਫਲੂ ਦੀ ਸ਼ਿਕਾਰ

ਮੁੰਬਈ— ਇਕ ਤੋਂ ਬਾਅਦ ਇਕ ਬਾਲੀਵੁੱਡ ਸਿਤਾਰੇ ਸਵਾਈਨ ਫਲੂ ਦਾ ਸ਼ਿਕਾਰ ਹੋ ਰਹੇ ਹਨ। ਆਮਿਰ ਖਾਨ ਤੇ ਉਨ੍ਹਾਂ ਦੀ ਪਤਨੀ ਕਿਰਣ ਰਾਵ ਤੋਂ ਬਾਅਦ ਹੁਣ ਰਿਚਾ ਚੱਢਾ ਨੂੰ ਵੀ ਸਵਾਈਨ ਫਲੂ ਹੋ ਗਿਆ ਹੈ। ਉਸ ਦੀ ਹਾਲਤ ਪਿਛਲੇ ਤਿੰਨ ਦਿਨਾਂ ਤੋਂ ਖਰਾਬ ਹੈ। ਰਿਚਾ ‘ਗੈਂਗਸ ਆਫ ਵਾਸੇਪੁਰ’, ‘ਮਸਾਨ’ ਤੇ ‘ਫੁਕਰੇ’ ਵਰਗੀਆਂ ਫਿਲਮਾਂ ‘ਚ ਨਜ਼ਰ ਆਈ ਹੈ।
ਉਧਰ ਆਮਿਰ ਤੇ ਕਿਰਣ ਰਾਵ ਫਿਲਹਾਲ ਘਰ ‘ਚ ਆਰਾਮ ਕਰ ਰਹੇ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਮਿਰ ਦੀ ਟੀਮ ਨੇ ਕਿਹਾ, ‘ਕਿਰਣ ਨੂੰ ਆਮਿਰ ਦੀ ਵਜ੍ਹਾ ਕਾਰਨ ਫਲੂ ਹੋਇਆ ਹੈ। ਆਮਿਰ ਤੇ ਕਿਰਣ ਨੇ ਕੱਲ ਪੁਣੇ ਦੇ ਪਾਣੀ ਫਾਊਂਡੇਸ਼ਨ ਇਵੈਂਟ ‘ਚ ਹਿੱਸਾ ਲੈਣ ਜਾਣਾ ਸੀ ਪਰ ਬੀਮਾਰੀ ਦੀ ਵਜ੍ਹਾ ਕਾਰਨ ਦੋਵੇਂ ਨਹੀਂ ਜਾ ਸਕੇ।’